ਪਟਿਆਲਾ: 20 ਸਤੰਬਰ, 2019
ਮੋਦੀ ਕਾਲਜ ਵਿਖੇ ‘ਕਮਿਊਨਿਟੀ ਵਿਕਾਸ ਅਤੇ ਵਿਦਿਆਰਥੀ‘ ਵਿਸ਼ੇ ਤੇ ਵਿਸ਼ੇਸ਼ ਭਾਸ਼ਣ
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਭੂਗੋਲ ਵਿਭਾਗ ਵੱਲੋਂ ਅੱਜ ‘ਕਮਿਊਨਿਟੀ ਵਿਕਾਸ ਅਤੇ ਵਿਦਿਆਰਥੀ’ ਵਿਸ਼ੇ ਉੱਤੇ ਇੱਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੁੱਖ ਵਕਤਾ ਦੇ ਤੌਰ ਤੇ ਡਾ. (ਸ੍ਰੀ) ਕ੍ਰਿਸ਼ਨ ਚੰਦ ਕੌਮੀ, ਸਾਬਕਾ ਡਾਇਰੈਕਟਰ ਜਨਰਲ, ਦੇਹਾਤੀ ਅਤੇ ਉਦਯੋਗਿਕ ਵਿਕਾਸ ਖੋਜ ਕੇਂਦਰ (ਕਰਿੱਡ) ਨੇ ਸ਼ਮੂਲੀਅਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਮੁੱਖ ਵਕਤਾ ਦਾ ਸਵਾਗਤ ਕਰਦਿਆਂ ਕਿਹਾ ਕਿ ਨੌਜਵਾਨ ਵਿਦਿਆਰਥੀ ਕਿਸੇ ਵੀ ਸਮਾਜ ਦੀ ਸਿਰਜਣਾਤਮਿਕ ਅਤੇ ਰਚਨਾਤਮਿਕ ਤਾਕਤ ਹੁੰਦੇ ਹਨ ਅਤੇ ਮੁਲਕ ਦੇ ਨਿਰਮਾਣ ਦਾ ਭਾਰ ਉਨ੍ਹਾਂ ਦੇ ਮੋਢਿਆਂ ਤੇ ਹੁੰਦਾ ਹੈ। ਭੂਗੋਲ ਵਿਭਾਗ ਦੀ ਮੁੱਖੀ ਪ੍ਰੋ. ਜਸਵੀਰ ਕੌਰ ਜੀ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਨੂੰ ਆਪਣੇ-ਆਪਣੇ ਪੱਧਰ ਤੇ ਸਮਾਜਿਕ ਵਿਕਾਸ ਦੀ ਪ੍ਰਕਿਰਿਆ ਵਿੱਚ ਭਾਗੀਦਾਰ ਬਣਨ ਲਈ ਉਤਸ਼ਾਹਿਤ ਕੀਤਾ। ਡਾ. ਕ੍ਰਿਸ਼ਨ ਚੰਦ ‘ਕੌਮੀ’ ਨੇ ਇਸ ਮੌਕੇ ਤੇ ਵਿਦਿਆਰਥੀਆਂ ਅੰਦਰਲੀ ਸਿਰਜਣਾਤਮਿਕ ਊਰਜਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ ਜਮਹੂਰੀ ਮੁਲਕ ਵਿੱਚ ਵਿਕਾਸ ਕਾਰਜਾਂ ਦੀ ਸਫ਼ਲਤਾ ਦਾ ਸਿੱਧਾ ਸਬੰਧ ਉਸ ਵਿੱਚ ਵੱਖੋ-ਵੱਖਰੇ ਵਰਗਾਂ ਦੀ ਸਮਾਨ ਹਿੱਸੇਦਾਰੀ ਨਾਲ ਜੁੜਿਆ ਹੁੰਦਾ ਹੈ। ਇਸ ਭਾਸ਼ਣ ਤੋਂ ਬਾਅਦ ਇਸ ਵਿਸ਼ੇ ਸਬੰਧੀ ਮੁੱਖ-ਵਕਤਾ ਅਤੇ ਵਿਦਿਆਰਥੀਆਂ ਵਿਚਕਾਰ ਗੰਭੀਰ ਵਿਚਾਰ-ਵਟਾਂਦਰਾ ਵੀ ਹੋਇਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਸਟੇਜ ਪ੍ਰਬੰਧਨ ਦੀ ਜ਼ਿੰਮੇਵਾਰੀ ਵਿਭਾਗ ਦੇ ਮੁੱਖੀ ਪ੍ਰੋ. ਜਸਵੀਰ ਕੌਰ ਜੀ ਨੇ ਨਿਭਾਈ। ਇਸ ਪ੍ਰੋਗਰਾਮ ਦੇ ਆਯੋਜਨ ਵਿੱਚ ਪ੍ਰੋ. ਜਗਦੀਪ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।
Patiala: 20 Sept., 2019
Modi College organizes a lecture on ‘Role of Students in Community Development’
Multani Mal Modi College, Patiala today organized an extension lecture on the topic ‘Role of Students in Community Development’. The lecture was delivered by Dr. Krishan Chand Kaumi, Retired Director General, Centre for Research in Rural and Industrial Development (CRRID), Chandigarh. Principal of the College Dr. Khushvinder Kumar welcomed the expert speaker and said that young students are the creative and constructive force of any society and they are backbone of the developmental process. Prof. Mrs. Jasbir Kaur, Head, Department of Geography motivated the students to initiate a constructive dialogue about concept of community developmental process.
Dr. Krishan Chand Kaumi while addressing the students said that the success of democratic developmental progress and policies is directly proportional to the participation of communities in it. A lively interaction and discussion on the topic with the students was followed after the lecture. All the students and faculty members were present on the occasion. Stage was conducted by Prof. (Mrs.) Jasbir Kaur. Prof. (Mrs.) Jagdeep Kaur played an important role in successfully conducting this programe.
#mhrd #mmmcpta #multanimalmodicollegepatiala #geogprahydepartment #roleofstudents #communitydevelopment #punjabiuniversity #punjabiuniversitypatiala #modicollegepatiala #modicollege